Radio Haanji Podcast

Welcome to Australia’s No. 1 Punjabi Radio Station. You will enjoy Radio Haanji exclusive podcasts, interviews, stories and many more.

Listen on:

  • Apple Podcasts
  • Podbean App
  • Spotify
  • Amazon Music
  • iHeartRadio
  • PlayerFM
  • Samsung
  • Podchaser
  • BoomPlay

Episodes

4 hours ago

Radio Haanij Afternoon section is dedicated to Indian NEWS and Anayalis with Pritam Singh Rupal

4 hours ago


ਮਾਈਗ੍ਰੇਸ਼ਨ ਪ੍ਰੋਗਰਾਮ ਦੇ ਖਿਲਾਫ਼ Peter Dutton ਨੇ ਕੱਢੀ ਕਿੜ
ਉਂਝ ਤਾਂ ਦੇਸ਼ 'ਚ ਅਗਲਾ ਪ੍ਰਧਾਨ ਮੰਤਰੀ ਸਾਲ 2025 'ਚ ਚੁਣਿਆ ਜਾਣਾ ਹੈ। ਪਰ ਜੇਕਰ ਫੈਡਰਲ ਸੱਤਾ ਤਬਦੀਲ ਹੁੰਦੀ ਹੈ ਅਤੇ ਗਠਜੋੜ (ਲਿਬਰਲ -ਨੈਸ਼ਨਲ) ਦੀ ਸਰਕਾਰ ਆਉਂਦੀ ਹੈ ਤਾਂ ਇਮੀਗ੍ਰੇਸ਼ਨ ਪ੍ਰੋਗਰਾਮ 'ਚ ਵੱਡੇ ਫ਼ੈਸਲੇ ਲਏ ਜਾਣਗੇ। ਇਹ ਚੇਤਾਵਨੀ ਵਿਰੋਧੀ ਧਿਰ ਨੇਤਾ Peter Dutton ਨੇ ਬੀਤੀ ਕੱਲ੍ਹ ਪਾਰਲੀਮੈਂਟ 'ਚ ਬਜਟ ਦਾ ਜਵਾਬ ਦਿੰਦਿਆਂ ਹੋਇਆਂ ਕਹੀ।
ਡੱਟਣ ਅਨੁਸਾਰ ਉਹ ਪੱਕੀ ਵਸਨੀਕਤਾ (PR) ਅਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਨੂੰ ਮੌਜੂਦਾ ਗਿਣਤੀ ਨਾਲੋਂ ਕਿਤੇ ਘੱਟ ਕਰਨਾ ਚਾਹੁੰਦੇ ਹਨ। ਪਿਛਲੇ ਸਾਲ PR ਰਾਹੀਂ 190,000 ਪ੍ਰਵਾਸੀਆਂ ਨੂੰ ਆਸਟ੍ਰੇਲੀਆ ਵਿੱਚ ਦਾਖਲਾ ਦਿੱਤਾ ਗਿਆ ਸੀ। ਹਾਲਾਂਕਿ ਮੌਜੂਦਾ ਲੇਬਰ ਸਰਕਾਰ ਇਸ ਨੂੰ ਸਾਲ 2024-25 ਵਿੱਚ ਘੱਟ ਕਰਕੇ 185,000 ਕਰ ਚੁੱਕੀ ਹੈ ਅਤੇ international students ਨੂੰ ਰਲਾ ਕੇ ਕੁੱਲ ਦਾਖਲਾ 260,000 ਤੋਂ ਘੱਟ ਕਰਨਾ ਚਾਹੁੰਦੀ ਹੈ।
ਜਦਕਿ ਡੱਟਣ PR ਦਾਖਲੇ ਨੂੰ ਹੋਰ ਵੀ ਘੱਟ ਕਰ 140,000 ਤੱਕ ਲਿਆਉਣਾ ਚਾਹੁੰਦੇ ਹਨ। Family Visa ਨੂੰ ਵੀ 20,000 ਤੋਂ ਘਟਾ ਕੇ 13,750 ਕਰਨਾ ਚਾਹੁੰਦੇ ਹਨ। ਦੱਸ ਦਈਏ ਕਿ ਵਿਰੋਧੀ ਧਿਰ ਨੇਤਾ ਨੇ ਆਪਣੀ ਮੰਸ਼ਾ ਪਿੱਛੇ ਆਸਟ੍ਰੇਲੀਆ ਅੰਦਰ ਪੈਦਾ ਹੋ ਰਹੀ ਘਰਾਂ ਦੀ ਘਾਟ ਲਈ ਪ੍ਰਵਾਸੀਆਂ ਨੂੰ ਜਿੰਮੇਦਾਰ ਠਹਿਰਾਇਆ।

4 hours ago

Get ready for 'Laughter Therapy'! Join comedians Gurpal Wali Mannat, Gurpal Singh, Fateh Wali Mannat, Fateh Singh, Manraj S Aujla, Aarza, Jasmeen Kaur, Baani Kaur, Asees Kaur, Ronish, Basant Lal, Narinder Sehmi, Ramanpreet Jassowal, Benipal Brothers, Sehib and Snawar, Kismat Kaur, along with our host Ranjodh Singh and co-hosts Nonia P Dayal, Jasmin Kaur, Sukh Parmar, Vishal V Khehra, and Puneet Dhingra. This daily podcast, broadcasted on Radio Haanji, Australia's No 1 Punjabi Radio Station, promises a 'punny' and joyous start with infectious laughter and amusing stories. Tune in and let these talented kids bring sunshine to your day!

2 days ago

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 355 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਰੁਸਤ ਪਾਏ ਗਏ ਹਨ। ਚੋਣ ਕਮਿਸ਼ਨ ਨੇ ਅੱਜ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ 111 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ। ਜਾਣਕਾਰੀ ਅਨੁਸਾਰ 7 ਤੋਂ 14 ਮਈ ਤੱਕ ਸੂਬੇ ਦੀਆਂ 13 ਲੋਕ ਸਭਾ ਸੀਟਾਂ ’ਤੇ ਕੁੱਲ 466 ਉਮੀਦਵਾਰਾਂ ਨੇ 598 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਚੋਣ ਕਮਿਸ਼ਨ ਨੇ ਅੱਜ 111 ਉਮੀਦਵਾਰਾਂ ਦੇ 164 ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਹਨ। ਹੁਣ ਸੂਬੇ ਵਿੱਚ 17 ਮਈ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਉਸ ਤੋਂ ਬਾਅਦ 13 ਲੋਕ ਸਭਾ ਸੀਟਾਂ ਲਈ ਕਿੰਨੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਉਸ ਬਾਰੇ ਸਥਿਤੀ ਸਪੱਸ਼ਟ ਹੋ ਜਾਵੇਗੀ।

2 days ago

ਹਾਂਜੀ ਮੈਲਬਰਨ ਦੇ ਅੱਜ ਸ਼ੋਅ ਵਿੱਚ ਵਿਸ਼ਾਲ ਜੀ ਅਤੇ ਜੈਸਮੀਨ ਜੀ ਬੜਾ ਸੋਹਣਾ ਅਤੇ ਮਨੋਰੰਜਨ ਭਰਪੂਰ ਵਿਸ਼ਾ ਲੈ ਕੇ ਆਏ ਹਨ,  ਅੱਜ ਦਾ ਦਾ ਵਿਸ਼ਾ ਹੈ ਕਿਹੜੇ ਫ਼ਿਲਮੀ ਅਦਾਕਾਰਾਂ ਜਾਂ ਦੋਗਾਣਾ ਗਾਇਕਾਂ ਦੀ ਅਸਲ ਜ਼ਿੰਦਗੀ ਦੇ ਵਿੱਚ ਵੀ ਜੋੜੀ ਬਣਨੀ ਚਾਹੀਦੀ ਸੀ, ਮਤਲਬ ਕੇ ਅਸਲੀਅਤ ਵਿੱਚ ਵੀ ਉਹਨਾਂ ਦੇ ਵਿਆਹ ਹੋਣੇ ਚਾਹੀਦੇ ਹਨ ਜਾਂ ਸਨ

2 days ago

ਭਾਵੇਂ ਸਮਾਜ ਬਹੁਤ ਤੱਰਕੀ ਕਰ ਗਿਆ ਹੈ, ਤੇ ਲਵ ਮੈਰਿਜ਼ ਆਮ ਗੱਲ ਹੋ ਗਈ ਹੈ, ਪਰ ਹਾਲੇ ਵੀ ਬਹੁਤੇ ਲੋਕ ਐਵੇਂ ਦੇ ਨੇ ਜਿਹੜੇ ਇਸ ਬਦਲਾਅ ਨੂੰ ਅਪਣਾ ਨਹੀਂ ਸਕੇ, ਖਾਸ ਕਰਕੇ ਧੀਆਂ ਜੇ ਆਪਣੀ ਮਰਜ਼ੀ ਦਾ ਮੁੰਡਾ ਲੱਭ ਲੈਣ ਤਾਂ, ਪਰ ਮੁੰਡੇ ਦੇ ਮਾਮਲੇ ਵਿੱਚ ਮਾਹੌਲ ਥੋੜਾ ਸੁਖਾਵਾਂ ਹੋ ਗਿਆ ਹੈ, ਅਕਸਰ ਜਦੋਂ ਕੁੜੀ ਇੰਞ ਦੇ ਕਦਮ ਉਠਾਉਂਦੀ ਹੈ ਤਾਂ ਘਰਦੇ ਅਤੇ ਸਮਾਜ ਇਸ ਗੱਲ ਦੀ ਪ੍ਰਵਾਨਗੀ ਨਹੀਂ ਦੇਂਦਾ, ਸਮਾਜ ਵਿੱਚ ਆਪਣੀ ਇੱਜ਼ਤ ਬਣਾਈ ਰੱਖਣ ਦੇ ਡਰੋਂ ਮਾਪੇ ਕੁੱਝ ਅਜਿਹੇ ਕਦਮ ਚੁੱਕ ਲੈਂਦੇ ਹਨ ਜਿੰਨ੍ਹਾਂ ਕਰਕੇ ਰਿਸ਼ਤਿਆਂ ਨੂੰ ਖਤਮ ਕਰਕੇ ਆਪਣੇ ਆਪੇ ਨੂੰ ਤਸੱਲੀ ਦਿਤੀ ਜਾਂਦੀ ਹੈ ਅਤੇ ਸਮਾਜ ਨੂੰ ਇਹ ਦਰਸਾਇਆ ਜਾਂਦਾ ਹੈ ਕਿ ਅਸੀਂ ਇਸ ਫੈਸਲੇ ਦੇ ਹੱਕ ਵਿੱਚ ਨਹੀਂ ਸੀ, ਖੈਰ ਇਹ ਵਿਸ਼ਾ ਬਹੁਤ ਵੱਡਾ ਹੈ ਅਤੇ ਹਰ ਕਿਸੇ ਦੀ ਆਪੋ-ਆਪਣੀ ਸੋਚ ਹੈ ਇਸ ਬਾਰੇ, ਇਸ ਕਹਾਣੀ ਵਿੱਚ ਵੀ ਇਕ ਲਵ ਮੈਰਿਜ ਕਰਕੇ ਟੁੱਟੇ ਘਰ ਦੀ ਦਾਸਤਾਨ ਦੱਸੀ ਗਈ ਹੈ, ਉਮੀਦ ਹੈ ਤੁਸੀਂ ਪਸੰਦ ਕਰੋਗੇ...

2 days ago


ਸਿਡਨੀ ਦੀ ਲਾਇਬ੍ਰੇਰੀਆਂ 'ਚ ਰੱਖੀ ਇਸ ਕਿਤਾਬ 'ਤੇ ਕਿਉਂ ਪੈ ਰਿਹਾ ਰੌਲਾ?
ਸਿਡਨੀ ਦਾ ਪੱਛਮੀ ਇਲਾਕਾ ਬਹੁ ਸਭਿਆਚਾਰਕ ਪਿਛੋਕੜ ਦੇ ਲੋਕਾਂ ਦੀ ਰਿਹਾਇਸ਼ ਵਾਲਾ ਇਲਾਕਾ ਹੈ। Western Sydney ਦੀ ਬੜੀ ਮਹੱਤਵਪੂਰਨ ਕੌਂਸਲ ਹੈ Cumberland City Council । ਬੀਤੇ ਦਿਨੀਂ ਕੌਂਸਲ ਨੇ ਇੱਕ ਫ਼ੈਸਲਾ ਲਿਆ ਕਿ ਕੌਂਸਲ ਲਾਇਬ੍ਰੇਰੀਆਂ ਵਿੱਚੋਂ ਸਮਲਿੰਗੀ ਮਾਪਿਆਂ ਦੁਆਰਾ ਪਰਵਰਿਸ਼ ਕਿਵੇਂ ਕੀਤੀ ਜਾਵੇ ਇਸ ਕਿਤਾਬ ਨੂੰ ਬੱਚਿਆਂ ਦੇ ਸੈਕਸ਼ਨ 'ਚੋਂ 1 ਮਈ ਤੋਂ ਹਟਾ ਲਿਆ ਜਾਵੇਗਾ।
ਮਗਰੋਂ ਆਸਟ੍ਰੇਲੀਆਈ ਮੀਡੀਆ 'ਚ ਇਸ ਖ਼ਬਰ ਨੂੰ ਬੇਹੱਦ ਤਵੱਜੋਂ ਦਿੱਤੀ ਗਈ। "Same Sex Parents" ਸਿਰਲੇਖ ਵਾਲੀ ਇਸ ਕਿਤਾਬ ਨੂੰ ਹਟਾਉਣ ਦੇ ਨਾਮ 'ਤੇ ਸੂਬਾ ਸਰਕਾਰ ਨੇ ਕੌਂਸਲ ਨੂੰ ਧਮਕੀ ਤੱਕ ਦੇ ਛੱਡੀ, ਕਿ ਜੇਕਰ ਸਮਲਿੰਗੀ ਲਿਟਰੇਚਰ ਨੂੰ ਲਾਇਬ੍ਰੇਰੀ 'ਚੋਂ ਹਟਾਇਆ ਗਿਆ ਤਾਂ ਕੌਂਸਲ ਨੂੰ NSW ਸਰਕਾਰ ਵੱਲੋਂ ਇਸ ਲਾਇਬ੍ਰੇਰੀ ਲਈ ਮਿਲਦੀ funding ਰੋਕ ਦਿੱਤੀ ਜਾਵੇਗੀ।
ਕੱਲ੍ਹ ਯਾਨੀ ਬੁੱਧਵਾਰ ਰਾਤ ਕੌਂਸਲ ਨੇ ਇੱਕ ਹੰਗਾਮੀ ਮੀਟਿੰਗ ਰੱਖੀ ਅਤੇ 12 ਵੋਟਾਂ ਉਸ ਫ਼ੈਸਲੇ ਨੂੰ ਬਦਲਣ ਅਤੇ 2 ਵੋਟਾਂ ਫ਼ੈਸਲੇ ਨੂੰ ਲਾਗੂ ਰੱਖਣ ਦੇ ਨਾਮ 'ਤੇ ਪਈਆਂ। ਬਹੁਮਤ ਨਾਲ ਫ਼ੈਸਲਾ ਲਿਆ ਗਿਆ ਕਿ ਕਿਤਾਬ ਨੂੰ ਮੁੜ ਲਾਇਬ੍ਰੇਰੀ ਵਿਚ ਰੱਖਿਆ ਜਾਵੇ। ਵੱਡੀ ਗਿਣਤੀ ਵਿੱਚ ਸਥਾਨਕ ਲੋਕ ਜੋ ਇਸ ਹੱਕ ਵਿੱਚ ਨਹੀਂ ਹਨ ਕਿ ਉਹਨਾਂ ਦੇ ਨਿੱਕੇ ਬੱਚਿਆਂ ਨੂੰ ਸਮਲਿੰਗੀ ਸੰਬੰਧਾਂ ਬਾਰੇ ਕੋਈ ਸਵਾਲ ਆਵੇ, ਉਹ ਕੌਂਸਲ ਦੇ ਇਸ ਤਾਜ਼ਾ ਫ਼ੈਸਲੇ ਦੇ ਵਿਰੋਧ ਵਿੱਚ ਸੜਕਾਂ 'ਤੇ ਉਤਰ ਆਏ। ਦੂਜੇ ਪਾਸੇ LGBT ਭਾਈਚਾਰੇ ਨੂੰ ਹਮਾਇਤ ਦੇਣ ਵਾਲੇ ਲੋਕ ਸਨ।
ਅਜਿਹੇ ਵਿਚ ਹੁਣ ਇੱਕ ਕਿਤਾਬ ਭਾਈਚਾਰੇ ਵਿੱਚ ਨਫ਼ਰਤ ਫੈਲਾਉਣ ਅਤੇ ਵਿਵਾਦ ਦਾ ਕਾਰਣ ਬਣ ਚੁੱਕੀ ਹੈ।

2 days ago

Get ready for 'Laughter Therapy'! Join comedians Gurpal Wali Mannat, Gurpal Singh, Fateh Wali Mannat, Fateh Singh, Manraj S Aujla, Aarza, Jasmeen Kaur, Baani Kaur, Asees Kaur, Ronish, Basant Lal, Narinder Sehmi, Ramanpreet Jassowal, Benipal Brothers, Sehib and Snawar, Kismat Kaur, along with our host Ranjodh Singh and co-hosts Nonia P Dayal, Jasmin Kaur, Sukh Parmar, Vishal V Khehra, and Puneet Dhingra. This daily podcast, broadcasted on Radio Haanji, Australia's No 1 Punjabi Radio Station, promises a 'punny' and joyous start with infectious laughter and amusing stories. Tune in and let these talented kids bring sunshine to your day!

3 days ago

ਕੇਂਦਰੀ ਪਰਸੋਨਲ ਮੰਤਰਾਲੇ ਨੇ ਹੁਣ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਆਈਏਐੱਸ ਨੂੰਹ ਪਰਮਪਾਲ ਕੌਰ ਸਿੱਧੂ ਦੀ ਸਵੈ ਇੱਛੁਕ ਸੇਵਾ ਮੁਕਤੀ (ਵੀਆਰਐੱਸ) ਦੇ ਫ਼ੈਸਲੇ ਨੂੰ ਵਾਪਸ ਲੈ ਲਿਆ ਹੈ। ਕੇਂਦਰ ਸਰਕਾਰ ਨੇ 10 ਅਪਰੈਲ ਨੂੰ ਪਰਮਪਾਲ ਕੌਰ ਸਿੱਧੂ ਦੀ ਵੀਆਰਐੱਸ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਜਦੋਂ ਸੂਬਾ ਸਰਕਾਰ ਨੇ 7 ਮਈ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਨੂੰ ਡਿਊਟੀ ਜੁਆਇਨ ਕਰਨ ਲਈ ਕਿਹਾ ਸੀ ਤਾਂ ਪਰਮਪਾਲ ਕੌਰ ਸਿੱਧੂ ਨੇ ਵੀਆਰਐੱਸ ਦਾ ਮਾਮਲਾ ਤਿਆਗ ਕੇ 9 ਮਈ ਨੂੰ ਕੇਂਦਰ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਸੀ।

3 days ago

Please tune in to our daily Australia NEWS for the latest updates at 09:30 AM

Image

Your Title

This is the description area. You can write an introduction or add anything you want to tell your audience. This can help potential listeners better understand and become interested in your podcast. Think about what will motivate them to hit the play button. What is your podcast about? What makes it unique? This is your chance to introduce your podcast and grab their attention.

Copyright 2023 All rights reserved.

Podcast Powered By Podbean

Version: 20240320